ਸੈਸ਼ਨ ਦਸੰਬਰ-2020 ਦੀਆਂ ਲਿਖਤੀ ਪ੍ਰੀਖਿਆਵਾਂ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ
ਸੈਸ਼ਨ ਦਸੰਬਰ 2020 ਦੀਆਂ ਪ੍ਰੀਖਿਆਵਾਂ ਜੋ 15 ਦਸੰਬਰ 2020 ਤੋਂ ਸ਼ੁਰੂ ਹੋ ਰਹੀਆਂ ਹਨ, ਸਬੰਧੀ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈੱਬ ਸਾਈਟ ਸਮੇਂ-ਸਮੇਂ ਤੇ ਦੇਖਦੇ ਰਹਿਣ।
1. ਵਿਦਿਆਰਥੀਆਂ ਆਪਣੇ Admit Card ਨਾਲ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ। Download Admit Card
2. ਜੇਕਰ ਵਿਦਿਆਰਥੀ ਨੂੰ ਆਪਣਾ Application ਨੰਬਰ ਨਹੀਂ ਪਤਾ ਤਾਂ ਉਹ Forgot Application Number ਤੇ ਜਾਕੇ ਆਪਣੀ Information ਭਰਕੇ ਪਤਾ ਕਰ ਸਕਦੇ ਹਨ।
3. ਸਬੰਧਿਤ ਵਿਸ਼ੇ ਦਾ ਪ੍ਰਸ਼ਨ-ਪੱਤਰ ਪੇਪਰ ਵਾਲੇ ਦਿਨ ਕਾਲਜ ਦੀ ਵੈੱਬਸਾਈਟ ਤੋਂ ਸਵੇਰੇ 10:00 ਵਜੇ ਤੋਂ ਪੰਜ ਮਿੰਟ ਪਹਿਲਾਂ ਡਾਊਨਲੋਡ ਕੀਤਾ ਜਾ ਸਕੇਗਾ।
4. ਵਿਦਿਆਰਥੀਆਂ ਲਈ ਪੇਪਰ ਹੱਲ ਕਰਨ ਦਾ ਸਮਾਂ ਸਵੇਰੇ 10:00 ਤੋਂ ਬਾਅਦ ਦੁਪਹਿਰ 12:30 ਵਜੇ ਤੱਕ ਦਾ ਹੋਵੇਗਾ। ਪ੍ਰਸ਼ਨ ਪੱਤਰ ਡਾਊਨਲੋਡ ਕਰਨ, ਪੇਪਰ ਹੱਲ ਕਰਨ ਅਤੇ ਉੱਤਰ ਕਾਪੀ ਅਪਲੋਡ ਕਰਨ ਸਮੇਤ ਸਮਾਂ ਸਵੇਰੇ 10:00 ਤੋਂ ਬਾਅਦ ਦੁਪਹਿਰ 02:00 ਵਜੇ ਤੱਕ ਦਾ ਹੋਵੇਗਾ।
5. ਉੱਤਰ ਕਾਪੀ (Answer Sheet) ਦਾ ਨਮੂਨਾ (Format) ਕਾਲਜ ਦੀ ਵੈਬਸਾਈਟ ਤੋਂ ਵੇਖਿਆ ਜਾ ਸਕਦਾ ਹੈ। ਉੱਤਰ ਕਾਪੀ ਦਾ ਪਹਿਲਾ ਪੇਜ ਨਮੂਨੇ ਅਨੁਸਾਰ ਵਿਦਿਆਰਥੀ ਪ੍ਰਿੰਟ ਕਰਵਾ ਸਕਦਾ ਹੈ ਜਾਂ ਪੈੱਨ ਨਾਲ ਲਿਖ ਸਕਦਾ ਹੈ। ਹਰੇਕ ਵਿਦਿਆਰਥੀ ਉੱਤਰ ਕਾਪੀ ਲਈ ਏ4 (A4) ਸਾਈਜ਼ ਦੇ ਵੱਧ ਤੋਂ ਵੱਧ 16 ਪੰਨਿਆਂ ਦੀ ਵਰਤੋਂ ਕਰੇਗਾ ਅਤੇ ਵਿਦਿਆਥੀ ਹਰੇਕ ਪੰਨੇ ਉੱਪਰ ਕ੍ਰਮ ਅਨੁਸਾਰ ਪੰਨਾ ਨੰਬਰ ਲਿਖੇਗਾ (ਜਿਵੇਂ : 1 of 16, 2 of 16)। ਉੱਤਰ ਕਾਪੀ ਦੇ ਪੇਜ ਦੇ ਸਿਰਫ ਇਕ ਪਾਸੇ ਹੀ ਲਿਖਣਾ ਹੈ । ਲਿਖਣ ਲਈ ਵਿਦਿਆਰਥੀ ਸਿਰਫ ਨੀਲੇ ਪੈਨ ਦਾ ਇਸਤੇਮਾਲ ਕਰੇਗਾ। ਉੱਤਰ ਕਾਪੀ ਲਈ ਵਿਦਿਆਰਥੀ ਲਾਈਨਦਾਰ ਪੇਜ ਜਾ ਪਲੇਨ ਪੇਜ ਦੀ ਵਰਤੋਂ ਕਰ ਸਕਦਾ ਹੈ। ਵਿਦਿਆਰਥੀ ਉੱਤਰ ਕਾਪੀ ਨਮੂਨੇ ਅਨੁਸਾਰ ਹਰੇਕ ਪੇਪਰ ਤੋਂ ਇਕ ਦਿਨ ਪਹਿਲਾਂ ਹੀ ਤਿਆਰ ਕਰਕੇ ਰੱਖ ਲਵੇ।
6. ਵਿਦਿਆਰਥੀ ਵੱਲੋਂ ਪ੍ਰਸ਼ਨ ਪੱਤਰ ਦੇ ਕੁੱਲ ਪ੍ਰਸ਼ਨਾਂ ਦਾ 50% ਪੇਪਰ ਹੱਲ ਕਰਨਾ ਹੋਵੇਗਾ। ਜੇਕਰ ਕੁੱਲ ਪ੍ਰਸ਼ਨ ਦਾ ਅੱਧ ਦਸ਼ਮਲਵਾਂ (0.5) ਵਿਚ ਆਉਂਦਾ ਹੈ ਤਾਂ ਇਸਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਉਦਾਹਰਣ ਦੇ ਤੌਰ 'ਤੇ ਜੇਕਰ ਪ੍ਰਸ਼ਨ ਪੱਤਰ ਵਿਚ ਕੁੱਲ ਪ੍ਰਸ਼ਨ 9 ਜਾਂ 7 ਹਨ ਤਾਂ ਕ੍ਰਮਵਾਰ 4 ਅਤੇ 3 ਪ੍ਰਸ਼ਨਾਂ ਦਾ ਜਵਾਬ ਉਮੀਦਵਾਰ ਵੱਲੋਂ ਦਿੱਤਾ ਜਾਵੇਗਾ। ਸਾਰੇ ਪ੍ਰਸ਼ਨਾਂ ਦੇ ਨੰਬਰ ਇੱਕੋ ਜਿਹੇ ਹੋਣਗੇ। ਪ੍ਰਸ਼ਨ ਪੱਤਰ ਸਬੰਧੀ ਹਦਾਇਤਾਂ ਜੇਕਰ ਕੋਈ ਹੋਵੇ, ਨਜ਼ਰਅੰਦਾਜ਼ ਕਰ ਦਿੱਤੀਆਂ ਜਾਣ। ਪ੍ਰਸ਼ਨ ਪੱਤਰ ਉੱਪਰ ਦਰਸਾਏ ਕੁੱਲ ਅੰਕ ਓਹੀ ਹੋਣਗੇ। ਪੇਪਰ ਦੇ ਅੰਤ ਵਿੱਚ ਵਿਦਿਆਰਥੀ ਇਹ ਸਵੈ ਘੋਸ਼ਣਾ ਦਰਜ ਕਰੇਗਾ ਕਿ ਸਾਰਾ ਪੇਪਰ ਉਸ ਦੇ ਆਪਣੇ ਹੱਥ ਦਾ ਲਿਖਿਆ ਹੋਇਆ ਹੈ ।
7. ਵਿਦਿਆਰਥੀ ਹੱਲ ਕੀਤੀ ਉੱਤਰ ਕਾਪੀ ਨੂੰ ਸਕੈਨ ਕਰਕੇ ਪੀ.ਡੀ.ਐਫ਼. (.pdf) ਫਾਈਲ ਬਣਾ ਲੈਣ। ਪੀ.ਡੀ.ਐਫ਼. (.pdf) ਫਾਈਲ ਬਣਾਉਣ ਲਈ Android ਅਤੇ iPhone ਮੋਬਾਈਲ ਵਿੱਚ Adobe Scan App ਜਾਂ ਕੋਈ ਹੋਰ App ਵਰਤੀ ਜਾ ਸਕਦੀ ਹੈ ਜਿਸ ਨੂੰ ਵਿਦਿਆਰਥੀ ਅਸਾਨੀ ਨਾਲ ਚਲਾ ਸਕਦਾ ਹੈ। ਇਸ ਪੀ.ਡੀ.ਐਫ਼. (.pdf) ਫਾਈਲ ਨੂੰ ਕਾਲਜ ਦੀ ਵੈੱਬਸਾਈਟ ਉੱਪਰ ਵਿਦਿਆਰਥੀ ਦੇ ਰੋਲ ਨੰਬਰ ਅਨੁਸਾਰ ਦਿੱਤੀ ਗਈ ਈਮੇਲ ਆਈਡੀ 'ਤੇ ਭੇਜ ਦੇਣ। ਜੋ ਵਿਦਿਆਰਥੀ ਈ-ਮੇਲ ਕਰਨ ਵਿੱਚ ਅਸਮਰਥ ਹਨ, ਉਹ ਆਪਣੇ ਹੱਲ ਕੀਤੇ ਪੇਪਰ ਦੇ ਸਾਰੇ ਪੇਜ ਇਕ ਪੋਸਟ ਵਾਲੇ ਲਿਫਾਫੇ ਵਿੱਚ ਬੰਦ ਕਰਕੇ ਉਸੇ ਦਿਨ ਪੇਪਰ ਖਤਮ ਕਰਨ ਦੇ ਸਮੇਂ (ਬਾਅਦ ਦੁਪਹਿਰ 12:30 ਵਜੇ) ਤੋਂ ਤੁਰੰਤ ਬਾਅਦ ਕਾਲਜ ਵਿਖੇ ਜਾ ਕੇ ਜਮਾਂ ਕਰਵਾ ਸਕਦੇ ਹਨ। ਜੇਕਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਕੋਈ ਵੀ ਕਾਲਜ ਨੇੜੇ ਨਹੀਂ ਹੈ ਤਾਂ ਵਿਦਿਆਰਥੀ ਉੱਤਰ ਕਾਪੀ ਨੂੰ ਨਿਰਧਾਰਿਤ ਸਮੇਂ ਵਿਚ ਸਬੰਧਿਤ ਕਾਲਜ ਦੇ ਪ੍ਰਿੰਸੀਪਲ ਨੂੰ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਭੇਜ ਸਕਦਾ ਹੈ। ਉਹ ਵਿਦਿਆਰਥੀ ਜੋ ਰੀ-ਅਪੀਅਰ ਦੇ ਪੇਪਰ ਦੇ ਰਹੇ ਹਨ, ਆਪਣੇ ਸਬੰਧਿਤ ਕਾਲਜ ਨੂੰ ਉੱਤਰ ਕਾਪੀਆਂ ਭੇਜਣਗੇ।
8. ਜਿਸ ਵਿਦਿਆਰਥੀ ਨੇ ਆਖਰੀ ਸਮੈਸਟਰ ਲਈ ਪ੍ਰੀਖਿਆ ਫ਼ੀਸ ਅਤੇ ਫ਼ਾਰਮ ਜਮਾਂ ਕਰਵਾਇਆ ਹੈ ਪਰੰਤੂ ਉਹ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਪ੍ਰੀਖਿਆ ਨਹੀਂ ਦੇ ਸਕਦਾ ਤਾਂ ਉਹ ਇਸ ਬਾਰੇ ਯੂਨੀਵਰਸਿਟੀ, ਵਿਭਾਗ ਜਾਂ ਸਬੰਧਿਤ ਕਾਲਜ ਨੂੰ ਲਿਖਤੀ ਜਾਂ ਈਮੋਡ ਰਾਹੀਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸੂਚਿਤ ਕਰਦਾ ਹੈ ਤਾਂ ਅਜਿਹੇ ਵਿਦਿਆਰਥੀ ਅਗਲੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਬੈਠ ਸਕਦੇ ਹਨ।
9. ਪ੍ਰਾਈਵੇਟ ਵਿਦਿਆਰਥੀ ਉੱਤਰ ਕਾਪੀਆਂ ਦੀ ਸਕੈਨ ਕੀਤੀ ਪੀ.ਡੀ.ਐਫ਼. (.pdf) ਫਾਈਲ ਉਹਨਾਂ ਦੇ ਐਡਮਿਟ ਕਾਰਡ ਉੱਪਰ ਲਿਖੇ ਈਮੇਲ 'ਤੇ ਭੇਜਣਗੇ। ਜੇ ਅਜਿਹਾ ਸੰਭਵ ਨਹੀਂ ਤਾਂ ਉਹ ਆਪਣੀਆਂ ਉੱਤਰ ਕਾਪੀਆਂ ਸਹਾਇਕ ਰਜਿਸਟਰਾਰ, ਸੀਕਰੇਸੀ ਬ੍ਰਾਂਚ, ਪ੍ਰੀਖਿਆ ਸ਼ਾਖਾ, ਪੰਜਾਬੀ ਯੂਨੀਵਰਸਿਟੀ ਪਟਿਆਲਾ 147002 ਨੂੰ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਭੇਜਣਗੇ।
10. ਉੱਤਰ ਕਾਪੀ ਦਾ ਨਮੂਨਾ (Format of Answer Sheet for December-2020)
December 2020
Question Papers (ਲਿਖਤੀ ਪ੍ਰੀਖਿਆ)
ਕਲਾਸ ਅਤੇ ਸਮੈਸਟਰ ਵਿਸ਼ਾ Question paper ਡਾਊਨਲੋਡ ਕਰਨ ਦਾ ਲਿੰਕ (ਲਿਖਤੀ ਪ੍ਰੀਖਿਆ) ਮਿਤੀ
B.Sc Sem-5 Punjabi Compulsory Punjabi Compulsory 15-12-2020
B.Sc Sem-5 Punjabi Compulsory Mudhla Gyan Punjabi Compulsory ਮੁੱਢਲਾ ਗਿਆਨ 15-12-2020
BCA Sem-3 English English 15-12-2020