Principal's Message
Principle

ਸਰਕਾਰੀ ਕਾਲਜ ਡੇਰਾ ਬੱਸੀ ਬੀਤੇ ਸਾਲਾਂ ਦੌਰਾਨ ਇਕ ਵੱਡੀ ਵਿੱਦਿਅਕ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਮੇਰਾ ਪੂਰਨ ਵਿਸ਼ਵਾਸ਼ ਹੈ ਕਿ ਅਸੀਂ ਸਾਰਿਆਂ ਦੇ ਸਹਿਯੋਗ ਸਦਕਾ ਕਾਲਜ ਨੂੰ ਹੋਰ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਵਿਚ ਸਫ਼ਲ ਹੋਵਾਂਗੇ। ਇਸ ਉਦੇਸ਼ ਨੂੰ ਅੱਗੇ ਲਿਜਾਣ ਲਈ ਮੇਰੀ ਕੋਸ਼ਿਸ਼ ਹੋਵੇਗੀ ਕਿ ਕਾਲਜ ਨੂੰ ਮਿਆਰੀ ਸਿੱਖਿਆ ਰਾਹੀਂ ਅਕਾਦਮਿਕ ਉੱਤਮਤਾ ਦੇ ਕੇਂਦਰ ਵਜੋਂ ਉਭਾਰਿਆ ਜਾਵੇ। ਮੈਂ, ਸਾਡੇ ਵਿਦਿਆਰਥੀਆਂ ਨੂੰ ਸਫਲਤਾਵਾਂ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਮਦਦ ਕਰਨ ਵਾਲੇ ਟੀਚਿੰਗ, ਨਾਨ-ਟੀਚਿੰਗ ਅਤੇ ਬਾਕੀ ਸਹਿਯੋਗੀ ਕਰਮਚਾਰੀਆਂ ਦਾ ਦਿਲੋਂ ਸਨਮਾਨ ਕਰਦੀ ਹਾਂ।
ਕਾਲਜ ਕੈਂਪਸ ਹਮੇਸ਼ਾ ਨੌਜਵਾਨ ਵਿਦਿਆਰਥੀਆਂ ਲਈ ਇੱਕ ਦਿਲਚਸਪ ਸਥਾਨ ਹੁੰਦਾ ਹੈ। ਸਾਡੇ ਆਲੇ ਦੁਆਲੇ ਦੀ ਨੌਜਵਾਨ ਊਰਜਾ ਸਾਨੂੰ ਸਿੱਖਿਅਕਾਂ ਨੂੰ ਹਮੇਸ਼ਾ ਜੀਵੰਤ ਰੱਖਦੀ ਹੈ। ਵਿਦਿਆਰਥੀਆਂ ਦੀ ਬੌਧਿਕ ਅਤੇ ਭਾਵਨਾਤਮਕ ਵਿਕਾਸ-ਯਾਤਰਾ ਦਾ ਹਿੱਸਾ ਬਣਨਾ ਆਪਣੇ ਆਪ ਵਿਚ ਇਕ ਸੁਖਦ ਤਜਰਬਾ ਹੈ। ਅਸੀਂ ਨੇੜਲੇ ਪੇਂਡੂ ਖੇਤਰ ਵਿਚੋਂ ਆਉਣ ਵਾਲੇ ਵਿਦਿਆਰਥੀਆਂ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ। ਇਕ ਚੰਗੇ ਸਲਾਹਕਾਰ ਵਜੋਂ ਅਸੀਂ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂਕਿ ਸਾਡੇ ਵਿਦਿਆਰਥੀ ਪੂਰੇ ਆਤਮਵਿਸ਼ਵਾਸ਼ ਨਾਲ ਬਾਹਰਲੀ ਦੁਨੀਆਂ ਵਿਚ ਕਦਮ ਰੱਖ ਸਕਣ। ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਇਕ ਦਿਨ ਸਾਡੇ ਵਿਦਿਆਰਥੀਆਂ ਉੱਪਰ ਸਾਨੂੰ ਮਾਣ ਹੋਵੇਗਾ।
ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅਸੀਂ ਸਿੱਖਿਆ ਦੇ ਅਸਲ ਮਕਸਦ ਦੀ ਪੂਰਤੀ ਲਈ ਆਪਣੇ ਵਿਦਿਆਰਥੀਆਂ ਨੂੰ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਵਾਤਾਵਰਣ ਅਤੇ ਅਵਸਰ ਪ੍ਰਦਾਨ ਕਰਨ ਲਈ ਯਤਨਸ਼ੀਲ ਹਾਂ। ਅਸੀਂ ਅਕਾਦਮਿਕ ਉੱਤਮਤਾ ਰਾਹੀਂ ਆਪਣੇ ਵਿਦਿਆਰਥੀਆਂ ਵਿਚ ਇਕ ਅਜਿਹੀ ਯੋਗਤਾ ਪੈਦਾ ਕਰਨ ਲਈ ਯਤਨਸ਼ੀਲ ਹਾਂ ਜਿਸ ਸਦਕਾ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਬਾਅਦ ਦੀਆਂ ਚੁਣੌਤੀਆਂ ਦਾ ਸੰਤੁਲਿਤ ਅਤੇ ਸਦਭਾਵਨਾਪੂਰਨ ਢੰਗ ਨਾਲ ਸਾਹਮਣਾ ਕਰ ਸਕਣ।


Prof. (Dr.)AMANDEEP KAUR